ਇੰਦੀ ਖਹਿਰਾ (ਪੈਲੀਏਟਿਵ ਕੇਅਰ ਨਰਸ) ਬਿਮਾਰ ਰਿਸ਼ਤੇਦਾਰ ਦੀ ਦੇਖਭਾਲ ਕਰਨ ਅਤੇ ਉਪਲਬਧ ਮੱਦਦ ਬਾਰੇ ਗੱਲ ਕਰ ਰਹੀ ਹੈ।
CarerHelp.com.au 'ਤੇ ਤੁਹਾਡਾ ਸੁਆਗਤ ਹੈ, ਇਹ ਕਿਸੇ ਅਜਿਹੇ ਵਿਅਕਤੀ ਦੀ ਦੇਖਭਾਲ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਜਾਣਕਾਰੀ ਅਤੇ ਸਰੋਤਾਂ ਨਾਲ ਭਰੀ ਵੈੱਬਸਾਈਟ ਹੈ ਜੋ ਬਹੁਤ ਬਿਮਾਰ ਹੈ। ਹੋ ਸਕਦਾ ਹੈ ਕਿ ਤੁਸੀਂ ਕਿਸੇ ਸਾਥੀ, ਪਰਿਵਾਰਕ ਮੈਂਬਰ ਜਾਂ ਦੋਸਤ ਦੀ ਸਹਾਇਤਾ ਕਰਨ ਵਿੱਚ ਮਦਦ ਕਰ ਰਹੇ ਹੋਵੋ। ਉਨ੍ਹਾਂ ਕੋਲ ਜੀਉਣ ਲਈ ਸਿਰਫ਼ ਹਫ਼ਤਿਆਂ ਜਾਂ ਮਹੀਨਿਆਂ ਦਾ ਸਮਾਂ ਹੋ ਸਕਦਾ ਹੈ, ਜਾਂ ਉਨ੍ਹਾਂ ਕੋਲ ਜੀਉਣ ਲਈ ਕਈ ਸਾਲਾਂ ਦਾ ਸਮਾਂ ਹੋ ਸਕਦਾ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਦੀ ਬੀਮਾਰੀ ਦਾ ਕੋਈ ਇਲਾਜ ਨਹੀਂ ਹੈ। ਡਾਕਟਰਾਂ ਨੇ 'ਬਹੁਤ ਵੱਧ ਚੁੱਕੀ ਬਿਮਾਰੀ', 'ਜਾਨਲੇਵਾ ਬੀਮਾਰੀ' ਜਾਂ 'ਜੀਵਨ-ਸੀਮਤ' ਕਰਨ ਵਾਲੀ ਬਿਮਾਰੀ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਹੋ ਸਕਦੀ ਹੈ।
ਇਹ ਵੈੱਬਸਾਈਟ ਲੋਕਾਂ ਨੂੰ ਉਹਨਾਂ ਦੇ ਗੰਭੀਰ ਰੂਪ ਵਿੱਚ ਬਿਮਾਰ ਪਰਿਵਾਰਕ ਮੈਂਬਰ ਜਾਂ ਦੋਸਤ ਦੀ ਦੇਖਭਾਲ ਕਰਨ ਵਿੱਚ ਮਦਦ ਕਰਨ ਲਈ ਬਣਾਈ ਗਈ ਹੈ। ਇਹ ਤੁਹਾਨੂੰ ਦੱਸਦੀ ਹੈ ਕਿ ਦੇਖਭਾਲ ਲਈ ਤੁਹਾਨੂੰ ਕੀ ਜਾਣਨ ਦੀ ਲੋੜ ਹੈ, ਮਦਦ ਕਿੱਥੋਂ ਲੱਭਣੀ ਹੈ, ਅਤੇ ਅੱਗੇ ਆਉਣ ਵਾਲੀਆਂ ਚੀਜ਼ਾਂ ਲਈ ਤਿਆਰੀ ਕਿਵੇਂ ਕਰਨੀ ਹੈ।
ਐਥੇ ਪੜ੍ਹਨ ਲਈ ਵਿਹਾਰਕ ਜਾਣਕਾਰੀ ਮੌਜ਼ੂਦ ਹੈ, ਡਾਕਟਰਾਂ ਅਤੇ ਨਰਸਾਂ ਦੇ ਵੀਡੀਓ ਹਨ ਜੋ ਤੁਸੀਂ ਸੁਣ ਸਕਦੇ ਹੋ, ਤੁਹਾਡੇ ਵਰਗੇ ਹੋਰ ਦੇਖਭਾਲ ਕਰਨ ਵਾਲਿਆਂ ਦੇ ਵੀਡੀਓ ਹਨ ਜੋ ਉਹਨਾਂ ਦੇ ਆਪਣੇ ਤਜ਼ਰਬਿਆਂ ਬਾਰੇ ਗੱਲ ਕਰ ਰਹੇ ਹਨ। ਅਜਿਹੀਆਂ ਸ਼ੀਟਾਂ ਵੀ ਹਨ ਜਿਨ੍ਹਾਂ ਨੂੰ ਤੁਸੀਂ ਪ੍ਰਿੰਟ ਕਰ ਸਕਦੇ ਹੋ ਅਤੇ ਜਾਣਕਾਰੀ ਸੰਭਾਲਣ ਵਿੱਚ ਮੱਦਦ ਕਰਨ ਲਈ ਵਰਤ ਸਕਦੇ ਹੋ ਜਿਵੇਂ ਕਿ ਦਵਾਈਆਂ ਦੇ ਵੇਰਵੇ ਅਤੇ ਸੇਵਾਵਾਂ ਅਤੇ ਫ਼ੋਨ ਨੰਬਰ।
ਕੁੱਝ ਜਾਣਕਾਰੀ 9 ਹੋਰ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਦੂਸਰੇ ਸਰੋਤ ਬਹੁਤ ਸਰਲ ਅੰਗਰੇਜ਼ੀ ਵਿੱਚ ਹਨ। ਅਸੀਂ ਦੂਜੀਆਂ ਵੈੱਬਸਾਈਟਾਂ ਤੋਂ ਦੂਜੀਆਂ ਭਾਸ਼ਾਵਾਂ ਵਿੱਚ ਉਪਲਬਧ ਸਰੋਤਾਂ ਦੇ ਲਿੰਕ ਵੀ ਸ਼ਾਮਲ ਕੀਤੇ ਹਨ ਜੋ ਤੁਹਾਡੀ ਮਦਦ ਕਰ ਸਕਦੇ ਹਨ।
ਇਹ ਸਰੋਤ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦੀ ਦੇਖਭਾਲ ਕਰਨ ਲਈ ਤਿਆਰ ਹੋਣ ਵਿੱਚ ਮੱਦਦ ਕਰਨਗੇ ਜੋ ਬਹੁਤ ਬਿਮਾਰ ਹੈ ਅਤੇ ਫਿਰ ਤੋਂ ਠੀਕ ਨਹੀਂ ਹੋਵੇਗਾ
ਇਹ ਸਰੋਤ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦੀ ਦੇਖਭਾਲ ਕਰਨ ਵਿੱਚ ਮੱਦਦ ਕਰਨਗੇ ਜੋ ਜੀਵਨ ਦੇ ਅੰਤ ਦੇ ਨੇੜੇ ਜਾ ਰਿਹਾ ਹੈ
ਪੰਜਾਬੀ ਉਪ-ਸਿਰਲੇਖਾਂ ਵਾਲੇ ਵੀਡੀਓ
ਇਹ ਸਰੋਤ ਵਿਅਕਤੀ ਦੇ ਗੁਜ਼ਰ ਜਾਣ ਤੋਂ ਬਾਅਦ ਤੁਹਾਡੀ ਮੱਦਦ ਕਰਨਗੇ
ਤੁਹਾਡੀ ਭਾਸ਼ਾ ਵਿੱਚ ਜਾਣਕਾਰੀ ਰੱਖਣ ਵਾਲੀਆਂ ਹੋਰ ਭਰੋਸੇਯੋਗ ਵੈੱਬਸਾਈਟਾਂ ਦੇ ਕੁੱਝ ਲਿੰਕ ਇੱਥੇ ਦਿੱਤੇ ਗਏ ਹਨ
The CarerHelp office will be closed from 1pm ACDT on Wednesday 24 December 2025 and will reopen Monday 5 January 2026.